ਨਵੀਂ ਦਿੱਲੀ, 12 ਜੂਨ ਰਾਜਧਾਨੀ ਵਿੱਚ ਬੇਕਾਬੂ ਹੁੰਦੀ ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਅੱਜ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਵਿੱਚ ਤਾਲਾਬੰਦੀ ਨਹੀਂ ਵਧਾਈ ਜਾਵੇਗੀ| ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਕਾਮਿਆਂ ਵਲੋਂ ਇਹ ਪੁੱਛੇ ਜਾਣ ਤੇ ਕੀ ਰਾਜਧਾਨੀ ਵਿੱਚ ਲਾਕਡਾਊਨ (ਤਾਲਾਬੰਦੀ) ਫਿਰ ਤੋਂ ਵਧਾਉਣ ਤੇ ਕੋਈ ਚਰਚਾ ਹੋਈ ਹੈ, ਉਨ੍ਹਾਂ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਨਹੀਂ, ਤਾਲਾਬੰਦੀ ਦਾ ਵਿਸਥਾਰ ਨਹੀਂ ਕੀਤਾ ਜਾਵੇਗਾ|
ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਦੇ ਦਿੱਲੀ ਵਿੱਚ ਕੋਵਿਡ-19 ਨਾਲ ਹੋਣ ਵਾਲੀਆਂ 2,098 ਮੌਤਾਂ ਦੇ ਦਾਅਵੇ ਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਕੋਵਿਡ ਪ੍ਰੋਟੋਕਾਲ ਨਾਲ ਜਿਨ੍ਹਾਂ ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚੋਂ 2 ਤਰ੍ਹਾਂ ਦੇ ਲੋਕ ਹੁੰਦੇ ਹਨ| ਇਕ ਜਿਨ੍ਹਾਂ ਦੀ ਕੋਵਿਡ ਨਾਲ ਮੌਤ ਹੋਈ ਹੈ ਅਤੇ ਦੂਜੇ ਉਹ ਜੋ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਹੁੰਦੇ ਹਨ| ਦੋਹਾਂ ਲਈ ਪਰਚੀ ਇਕ ਹੀ ਜਾਂਦੀ ਹੈ ਕਿ ਕੋਵਿਡ ਪ੍ਰੋਟੋਕਾਲ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ| ਨਾਲ ਹੀ ਸਾਡੇ ਕੋਲ ਹਸਪਤਾਲ ਰਿਪੋਰਟ ਕਰਦੇ ਹਨ ਤਾਂ ਕਈ ਵਾਰ ਰਿਪੋਰਟਿੰਗ 2-4 ਦਿਨ ਅੱਗੇ-ਪਿੱਛੇ ਵੀ ਹੁੰਦੀ ਹੈ| ਜੈਨ ਨੇ ਉਹਨਾਂ ਕਿਹਾ ਕਿ ਜੇਕਰ ਸੱਚਮੁਚ ਦਿੱਲੀ ਵਿੱਚ ਕੋਰੋਨਾ ਨਾਲ 2098 ਮੌਤਾਂ ਹੋਈਆਂ ਹਨ ਅਤੇ ਅਸੀਂ ਝੂਠ ਬੋਲ ਰਹੇ ਹਾਂ ਤਾਂ ਨਗਰ ਨਿਗਮ ਜੋ ਮੌਤ ਦਾ ਅੰਕੜਾ ਦੱਸ ਰਿਹਾ ਹੈ, ਉਸ ਦੀ ਪੂਰੀ ਜਾਣਕਾਰੀ ਸਾਨੂੰ ਦੇਣ| ਮਰਨ ਵਾਲਿਆਂ ਦੇ ਨਾਂ, ਉਨ੍ਹਾਂ ਦੀ ਉਮਰ, ਉਨ੍ਹਾਂ ਦੀ ਕੋਰੋਨਾ ਰਿਪੋਰਟ ਅਤੇ ਉਹ ਸਾਰੀ ਜਾਣਕਾਰੀ ਜਿਨ੍ਹਾਂ ਦੀ ਜ਼ਰੂਰਤ ਹੈ| ਜੋ ਅੰਕੜੇ ਨਿਗਮ ਨੇ ਦੱਸੇ ਹਨ, ਉਨ੍ਹਾਂ ਦੀ ਪੂਰੀ ਜਾਣਕਾਰੀ ਨਾਲ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਬਲਿਕ ਡੋਮੇਨ ਵਿੱਚ ਲੈ ਕੇ ਆਏ|